Home 9 Latest Articles 9 ਅਠ ਸਾਲ ਪਹਿਲਾਂ 29 ਜਨਵਰੀ ਨੂੰ ਲਿਖੀਆਂ ਚੰਦ ਸਤਰਾਂ

ਚੋਣ ਡਿਊਟਿਓਂ ਵੇਹਲਾ ਹੋ ਕੇ ਅਜ ਮੇਰਾ ਰੁਖ ਦਿਲੀ ਦੇ ਲਾਲ ਕਿਲੇ ਵਲ ਹੋ ਗਿਆ(ਉਂਝ ਇਹ ਏਰੀਆ ਵੀ ਕੇਂਦਰੀ ਦਿਲੀ ਦਾ ਹੀ ਹਿਸਾ ਹੈ ਜਿਸ ਚੋਣ ਹਲਕੇ ਵਿਚ ਮੇਰੀ ਅਬਜ਼ਰਵਰ ਦੀ ਡਿਊਟੀ ਹੈ)..ਇਹਨੂੰ ਬਨਾੳਣ ਵਾਲੇ ਸ਼ਾਹ ਜਹਾਨ ਨੂੰ 1649 ਵਿਚ ਚਿਤ -ਚੇਤੇ ਨਹੀਂ ਹੋਣਾ ਕਿ ਜਿਸ ਦਰਵੇਸ਼ ਅਤੇ ਤੇਰਾ ਭਾਣਾ ਮੀਠਾ ਮੰਨਣ ਵਾਲੀ ਪੈਗੰਬਰੀ ਸ਼ਖਸੀਅਤ ਨੂੰ ਉਹਦੇ ਬਾਪ ਨੇ ਤਤੀਆਂ ਤਵੀਆਂ ਤੇ ਬਿਠਾ ਕੇ ਸ਼ਹੀਦ ਕੀਤਾ ਸੀ,ਓਹਦੇ ਬਹਾਦਰ ਸਿਖਾਂ ਨੇ ਇਸ ਕਿਲੇ ਦੀ ਫਸੀਲ ਤੇ ਇਕ ਦਿਨ ਕੇਸਰੀ ਨਿਸ਼ਾਨ ਝੁਲਾ ਦੇਣਾ..

ਗਾਈਡ ਮੈਨੂੰ ‘ਦੀਵਾਨੇ ਖਾਸ ਅਤੇ ਆਮ ‘ ਬਾਰੇ ਦਸਣ ਤੋਂ ਬਾਅਦ ਇਹ ਨਹੀ ਦਸ ਸਕਿਆਂ ਕਿ ਸਿਖ ਯੋਧਿਆਂ ਨੇ ਕਦੋਂ ਇਸ ਕਿਲੇ ਨੂੰ ਫਤਹਿ ਕੀਤਾ..ਕਿੳਂਕਿ ਇਤਿਹਾਸ ਦੀਆਂ ਕਿਤਾਬਾਂ ਵਿਚ ਇਹਨਾ ਘਟਨਾਵਾਂ ਨੂੰ ਯੋਗ ਥਾਂ ਨਹੀਂ ਦਿਤੀ ਗਈ..ਅਜ ਮੈਂ ਖੁਦ ਗਈਡ ਬਣ ਗਿਆ ਅਤੇ ਸਾਰੇ ਅਧਿਕਾਰੀਆਂ ਨੂੰ ਦਸਣ ਲਗਿਆ…ਲਓ ਸਣੋ÷
 
ਝੁਬਾਲ ਦੇ ਧਾਲੀਵਾਲ ਜਟ ਬਘੇਲ ਸਿੰਘ(ਜਨਮ 1730) ਨੇ ਆਪਣੀ ਬਹਾਦਰੀ ਤੇ ਹਿੰਮਤ ਨਾਲ ਕਰੋੜਾਂ ਸਿੰਘੀਆਂ ਮਿਸਲ ਦਾ ਮੁਖੀ ਬਣ ਕੇ ਦਲ ਖਾਲਸਾ ਨਾਲ ਮਿਲ ਕੇ1761’ਚ ਅਬਦਾਲੀ ਨੂੰ ਕੁਪ ਰਹੀੜੇ ਘੇਰ ਕੇ ਅਜਿਹਾ ਛਿਲਿਆ ਕਿ ਓਹਨੇ ਮੁੜ ਇਧਰ ਮੂੰਹ ਨੀ ਕੀਤਾ…ਬਾਬਾ ਬਘੇਲ ਸਿੰਘ ਦੀ ਐਸੀ ਗਦੌੜ ਫਿਰੀ ਕਿ ਮੁਗਲ ,ਰੋਹੀਲੇ ,ਮਰਾਠੇ ਅਤੇ ਅੰਗਰੇਜ਼ ਵੀ ਥਰ ਥਰ ਕੰਬਣ ਲਗੇ..1764 ਵਿਚ ਬਾਬਾ ਜੀ ਨੇ ਯਮਨਾਪਾਰ ਦੇ ਇਲਾਕੇ ਅਤੇ ਮੁਜ਼ਫਰਪੁਰ ਨੂੰ ਜਿਤ ਲਿਆ…11 ਮਾਰਚ 1783 ਨੂੰ ਬਘੇਲ ਸਿੰਘ ਦੀਆਂ ਤਾਕਤਵਰ ਫੌਜਾਂ ਨੇ ਦਿਲੀ ਵੜ ਕੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਝੁਲਾ ਦਿਤਾ..
 
ਦੀਵਾਨੇ ਆਮ ਵਿਚ ਸ਼ਾਹ ਜ਼ਹਾਨ ਵਲੋਂ ਸਥਾਪਤ ਸਿਘਾਸ਼ਨ( ਹੁਣ ਵੀ ਪਿਆ)ਤੇ ਜਦ ਬਘੇਲ ਸਿੰਘ ਬੈਠ ਗਏ ਤਾਂ ਸ਼ਾਹ ਆਲਮ ਦੂਸਰਾ(ਮੁਗਲ ਰਾਜਾ) ਤੇ ਉਸਦਾ ਟਬਰ ਬਾਬਾ ਜੀ ਦੇ ਪੈਰਾਂ ਵਿਚ ਬੈਠਾ ਸੀ..ਅਤੇ ਆਪਨੇ ਕੁਲ ਮਾਲੀਏ ਚੋਂ ਅਧ ਦੇਣਾ ਮੰਨ ਲਿਆ..ਪਰ ਬਾਬਾ ਬਘੇਲ ਸਿੰਘ ਦੀ ਸੁਤਾ ਕਿਤੇ ਹੋਰ ਸੀ…ਤੁਰੰਤ ਸਤ ਇਤਿਹਾਸਕ ਗੁਰਦਵਾਰਿਆਂ ਦੀ ਉਸਾਰੀ ਸ਼ੁਰੂ ਕਰਾਈ…ਅਠ ਮਹੀਨਿਆਂ ਵਿਚ ਗੁਰੂ ਸਹਿਬਾਨ ਦੀ ਯਾਦ ਵਿਚ ਗੁਰਦੁਆਰਾ ਸਹਿਬ ਉਸਾਰ ਵਾਪਸ ਪੰਜਾਬ ਪਰਤ ਆਏ. ..1802 ਵਿਚ ਇਹ ਬਹਾਦਰ ਦੁਨੀਆਂ ਤੋ ਰੁਖਸਤ ਹੋ ਗਿਆ….
 
ਇਹ ਸਾਰਾ ਕੁਝ ਜਦ ਮੈਂ ਦਸ ਰਿਹਾ ਸੀ ਤਾ ਸਾਥੀ ਅਧਿਕਾਰੀ ਬੇਹਦ ਹੈਰਾਨ ਹੋਏ…ਮੈਂ ਆਪਣੇ ਆਪ ਨੂੰ ਬਘੇਲ ਸਿੰਘ ਦੇ ਸਮੇਂ ਚ ਲਿਜਾ ਕੇ ਫਤਹਿ ਜਲੂਸ ਵਿਚ ਸ਼ਾਮਲ ਹੋਇਆ ਮਹਿਸੂਸ ਕਰ ਰਿਹਾ ਸੀ….ਸਮਾਂ ਬਹੁਤ ਬਲਵਾਨ ਹੁੰਦਾ ਹੈ ..ਇਹ ਕਦੀ ਵੀ ਜ਼ਾਲਮ ਅਤੇ ਜ਼ੁਲਮ ਦਾ ਸਾਥ ਨਹੀਂ ਦਿੰਦਾ..