Home 9 Latest Articles 9 ਨਵੀਂ ਖੇਤੀ ਨੀਤੀ ਲਈ ਕਿਰਤੀ ਕਿਸਾਨ ਫੋਰਮ ਨੇ ਪੰਜਾਬ ਸਰਕਾਰ ਨੂੰ ਭੇਜੇ ਸੁਝਾਅ

ਸ਼ਹੀਦ ਊਧਮ ਸਿੰਘ ਭਵਨ ਵਿਖੇ ਕਿਰਤੀ ਕਿਸਾਨ ਫੋਰਮ (Kirti Kisan Forum) ਦੀ ਅੱਜ ਵਿਸੇਸ਼ ਮੀਟਿੰਗ ਪਦਮਸ਼੍ਰੀ ਆਰ ਆਈ ਸਿੰਘ ਦੀ ਪ੍ਰਧਾਨਗੀ ਹੇਠ ਕਰਦਿਆਂ ਸਮੂਹ ਹਾਜ਼ਰ ਮੈਂਬਰਾਂ ਵਲੋਂ ਗੰਭੀਰ ਵਿਚਾਰ ਵਟਾਂਦਰੇ ਉਪਰੰਤ ਪੰਜਾਬ ਸਰਕਾਰ ਨੂੰ ਖੇਤੀ ਨੀਤੀ ਬਣਾਉਣ ਲਈ ਨਿਗਰ ਸੁਝਾਅ ਭੇਜੇ ਗਏ ਹਨ।

ਮੀਟਿੰਗ ਦੌਰਾਨ ਸਰਵਸੰਮਤੀ ਨਾਲ ਕਿਹਾ ਗਿਆ ਕਿ ਵਰਤਮਾਨ ਪੰਜਾਬ ਦੀ ਖੇਤੀ ਨੂੰ ਅਧੁਨਿਕ ਸਮੇਂ ਦੀ ਹਾਣੀ ਬਨਾਓਣ ਲਈ ਭੂਮੀ ਸੁਧਾਰਾਂ ਦੀ ਜਰੂਰਤ ਹੈ। ਕੁਝ ਸਮਾਂ ਪਹਿਲਾਂ ਇਸ ਵਿਸ਼ੇ ਤੇ ਸਰਕਾਰ ਵਲੋਂ ਗਠਿਤ ਕੀਤੀ ਗਈ ਕਮੇਟੀ ਵਲੋਂ ਸਾਲ 2019 ਵਿਚ ਲਿਖਤੀ ਸਿਫਾਰਸ਼ਾਂ ਵੀ ਭੇਜੀਆਂ ਸਨ ਪਰ ਓਨਾਂ ਤੇ ਅਮਲ ਨਹੀਂ ਹੋ ਸਕਿਆ। ਫੋਰਮ ਵਲੋਂ ਇੰਨਾਂ ਸਿਫਾਰਸ਼ਾਂ ਦੇ ਅਧਾਰ ਤੇ ਭੂਮੀਂ ਸੁਧਾਰ ਲਿਆਉਣ ਲਈ ਕਿਹਾ ਗਿਆ ਹੈ। ਖੇਤ-ਜੋਤਾਂ ਇੰਨੀਆਂ ਛੋਟੀਆਂ ਅਤੇ ਖਿਲਰੀਆਂ ਹਨ ਕਿ ਹਰ ਕਿਸਾਨ ਪੂੰਜੀ ਨਿਵੇਸ਼ ਕਰਨ ਤੋਂ ਹਿਚਕਚਾਓਂਦਾ ਹੈ। ਪੂੰਜੀ ਨਿਵੇਸ਼ ਤੇ ਤਕਨਾਲੋਜੀ ਦੀ ਵਰਤੋ ਹੀ ਵਰਤਮਾਨ ਖੇਤੀ ਖੜੋਤ ਨੂੰ ਤੋੜ ਸਕਦੀ ਹੈ।

ਹਰੇ ਇਨਕਲਾਬ ਨੇ ਪੰਜਾਬ ਦੇ ਕਿਸਾਨਾਂ ਨੂੰ ਉਤਪਾਦਕ ਤਾਂ ਬਣਾ ਦਿਤਾ ਪਰ ਉਨਾਂ ਨੂੰ ਆਪਣੀ ਉਪਜ ਨੂੰ ਪ੍ਰੋਸੈਸਿੰਗ ਰਾਹੀਂ ਮੁਲਵਾਨ ਬਣਾ ਕੇ ਮਾਰਕੀਟਿੰਗ ਕਰਨੀ ਨੀ ਸਿਖਾਈ। ਫੋਰਮ ਵਲੋਂ ਸਿਫਾਰਸ਼ ਕੀਤੀ ਗਈ ਹੈ ਕਿ ਹਰ ਬਲਾਕ ਵਿਚ ਕਿਸਾਨਾਂ ਨੂੰ ਆਪਣੇ ਉਤਪਾਦ ਨੂੰ ਵੈਲਿਊ ਐਡੀਸ਼ਨ ਦੀ ਟ੍ਰੇਨਿੰਗ ਹੋਵੇ ਅਤੇ ਮੰਡੀਕਰਨ ਲਈ ਢੁਕਵੇਂ ਇੰਤਜ਼ਾਮ ਕੀਤੇ ਜਾਣ ਦੀ ਵਿਵਸਥਾ ਹੋਵੇ।

ਪੰਜਾਬ ਨੇ ਅਗੇ ਹੋ ਕੇ ਅਧੀ ਸਦੀ ਦੌਰਾਨ ਦੇਸ਼ ਦੀ ਭੁਖ ਮਰੀ ਖਤਮ ਕਰਨ ਲਈ ਉਨਾਂ ਫਸਲਾਂ ਨੂੰ ਉਗਾਇਆ ਜਿਹੜੀਆਂ ਸੂਬੇ ਦੇ ਜਲਵਾਯੂ ਦੇ ਅਨਕੂਲ ਨਹੀਂ ਸਨ।ਐਨਾ ਕੀਟਨਾਸ਼ਕ ਛਿੜਕਿਆ ਗਿਆ ਕਿ ਧਰਤੀ ਹੇਠਲਾ ਪਾਣੀ ਤੇ ਹਵਾ ਜ਼ਹਿਰੀਲੇ ਹੋ ਗਏ।ਉਪਜਾਂ ਵਧਾਉਣ ਲਈ ਰਸਾਇਣਕ ਖਾਦਾਂ ਨੇ ਵਿਰਸਤੀ ਜੀਵ ਜੰਤੂ ਅਤੇ ਰੁਖ ਤਬਾਹ ਕਰ ਦਿਤੇ। ਫੋਰਮ ਨੇ ਸਿਫਾਰਸ਼ ਕੀਤੀ ਹੈ ਕਿ ਜਿਹੜੀਆਂ ਫਸਲਾਂ ਸੂਬੇ ਦੇ ਜਲਵਾਯੂ ਲਈ ਢੁਕਵੀਆਂ ਹਨ,ਓਹੀ ਬੀਜਣ ਦੀ ਸਿਫਾਰਸ਼ ਕੀਤੀ ਜਾਵੇ। ਝੋਨੇ ਥਲੇ ਰਕਬੇ ਨੂੰ ਅਗਲੇ ਸਾਲਾਂ ਵਿਚ ਘਟਾ ਕੇ ਅਧਾ ਕੀਤਾ ਜਾਵੇ। ਤੇਲ ਦੇ ਬੀਜਾਂ ਅਤੇ ਦਾਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕੀਤਾ ਜਾਵੇ।ਢੁਕਵੀਆਂ ਫਸਲਾਂ ਦੀ ਸ਼ਨਾਖਤ ਲਈ ਮਾਹਿਰਾਂ ਦੀ ਕਮੇਟੀ ਦਾ ਗਠਨ ਕੀਤਾ ਜਾਵੇ।

ਪੰਜਾਬ ਦੀ ਖੇਤੀ ਬਾੜੀ ਅਤੇ ਕਿਸਾਨ ਮਜਦੂਰ ਤਾਂ ਹੀ ਸੁਖ ਦਾ ਸਾਹ ਲੈ ਸਕਦੇ ਹਨ ਜੇਕਰ ਓਨਾਂ ਦੇ ਉਤਪਾਦ ਸੜਕੀ ਰਸਤੇ ਰਾਹੀਂ ਅੰਤਰਰਾਸ਼ਟਰੀ ਮਾਰਕੀਟ ਵਿਚ ਜਾਣ। ਪਛਮੀਂ ਸਰਹਦ ਰਾਹੀਂ ਅਨਾਜ,ਸਬਜੀਆਂ,ਫਲ ਫਰੂਟ ਸੌਖਿਆਂ ਮਧ -ਏਸ਼ੀਆਂ ਅਤੇ ਕਕੇਸ਼ੀਅਨ (ਸਾਬਕਾ ਸੋਵੀਅਤ) ਦੇਸ਼ਾਂ ਵਿਚ ਪਹੁੰਚ ਸਕਦੇ ਹਨ। ਜੇਕਰ ਪੈਰਿਸ਼ੈਬਲ ਉਤਪਾਦਾਂ ਨੂੰ ਹਵਾਈ ਰਸਤੇ ਰਾਹੀਂ ਮਿਡਲ ਈਸਟ ਪਹੁੰਚਦਾ ਕੀਤਾ ਜਾਵੇ ਤਾਂ ਕਿਸਾਨ ਆਪਣੇ ਆਪ ਸਬਜੀਆਂ ਅਤੇ ਫੁਲਾਂ ਦੀ ਖੇਤੀ ਕਰਨ ਲਗ ਜਾਣਗੇ। ਜਿਹੜਾ ਜੋਰ ਹੁਣ ਵੰਨ ਸਵੰਨੀ ਖੇਤੀ ਲਈ ਲਗਾ ਰਹੇ ਹਾਂ ਓਹੀ ਜੋਰ ਆਲਮੀ ਸਰਹਦਾਂ ਨੂੰ ਵਪਾਰ ਲਈ ਖੋਲਣ ਵਾਸਤੇ ਲਾਇਆ ਜਾਵੇ।

ਕੁਦਰਤੀ ਅਤੇ ਜੈਵਿਕ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇ। ਪੰਜਾਬੀਆਂ ਦੀ ਸਿਹਤ ਵਿਚ ਪਿਛਲੇ ਤਿੰਨ ਦਹਾਕਿਆਂ ਵਿਚ ਆਏ ਵਿਗਾੜ ਪਿਛੇ ਧਰਤੀ ਹੇਠਲਾ ਪਾਣੀ ਅਤੇ ਹਵਾ ਜਹਿਰੀਲਾ ਹੋਣਾ ਹੈ। ਸਾਡੀਆਂ ਵਿਰਾਸਤੀ ਫਸਲਾਂ ਅਤੇ ਰੁਖਾਂ ਨੂੰ ਉਗਾਓਣ ਲਈ ਲੋੜੀਦੇ ਕਦਮ ਪੁਟੇ ਜਾਣ।

ਪੰਜਾਬ ਦੀ ਅਧਿਓਂ ਵਧ ਵਸੋਂ ਖੇਤੀ ਤੇ ਨਿਰਭਰ ਕਰਦੀ ਹੈ। ਖੇਤੀ ਉਪਜ ਦੀ ਖੜੋਤ ਅਤੇ ਆਮਦਨ ਘਟਣ ਨਾਲ ਕਿਸਾਨਾਂ ਵਿਚ ਨਿਰਾਸ਼ਤਾ ਦਾ ਆਲਮ ਪੈਦਾ ਹੋ ਰਿਹਾ ਹੈ। ਸਹਾਇਕ ਧੰਦੇ ਅਪਨਾਉਣ ਲਈ ਕਿਸਾਨਾਂ ਨੂੰ ਵਿਆਜ ਮੁਕਤ ਕਰਜੇ ਦਿਤੇ ਜਾਣ ਤਾਂ ਜੋ ਖੇਤੀ ਤੋਂ ਵਾਧੂ ਭਾਰ ਘਟੇ ਅਤੇ ਨੌਜਵਾਨਾਂ ਵਿਚ ਫੈਲ ਰਹੀ ਨਿਰਾਸ਼ਤਾਂ ਨੂੰ ਮੋੜਾ ਪਾਇਆ ਜਾ ਸਕੇ।

ਪਿਛਲੇ ਸਮੇਂ ਵਿਚ ਭਾਵੇਂ ਸਹਿਕਾਰੀ ਖੇਤੀ ਕਿਸਾਨਾਂ ਵਿਚ ਪੈਰ ਨਹੀਂ ਜਮਾ ਸਕੀ ਪਰ ਪੰਜਾਬ ਦੀ ਖੇਤੀ ਦੀ ਲਾਗਤ ਘਟਾਉਣ ਅਤੇ ਕਿਸਾਨਾਂ ਦੀ ਆਮਦਨ ਵਧਾਓਣ ਦਾ ਇਕੋ ਹੀ ਰਾਹ ਹੈ —ਸਹਿਕਾਰੀ ਲਹਿਰ ਨੂੰ ਕਾਮਯਾਬ ਕਰਨਾ। ਸਹਿਕਾਰੀ ਖੇਤੀ ਸਭਾਵਾਂ ਨੂੰ ਸਰਕਾਰ ਦੇ ਦਬਦਬਾ ਵਿਚੋਂ ਕਢ ਕੇ ਵਾਸਤਿਵ ਵਿਚ ਸਹਿਕਾਰੀ ਬਣਾਇਆ ਜਾਵੇ ਜਿੰਨਾਂ ਦਾ ਸੰਚਾਲਨ ਖੁਦ ਕਿਸਾਨ ਆਪ ਕਰਨ। ਸਹਿਕਾਰੀ ਖੇਤੀ ਅਤੇ ਪ੍ਰੋਸੈਸਿੰਗ/ਮਾਰਕੀਟਿੰਗ ਸਭਾਵਾਂ ਨੂੰ ਮੁੜ ਪੈਰਾਂ ਤੇ ਖੜਾ ਕੀਤਾ ਜਾਵੇ।

ਜਿਸ ਸੂਬੇ ਚ ਅਧਿਓਂ ਵਧ ਲੋਕਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਖੇਤੀ ਨਾਲ ਜੁੜੀ ਹੋਵੇ,ਖੇਤੀ ਸਿਸਟਮ ਦਾ ਫੇਲ ਹੋਣਾ ,ਸਮਾਜਿਕ ਵਿਵਸਥਾ ਵਿਗਾੜ ਸਕਦਾ ਹੈ।ਕੈਂਸਰ,ਬਲਡ ਪਰੈਸ਼ਰ, ਦਿਲ ਦੇ ਰੋਗਾਂ ਦੇ ਫੈਲਾਅ ਦਾ ਮੁਖ ਕਾਰਨ ਪੌਸ਼ਟਿਕ ਖੁਰਾਕ ਦੀ ਅਣਹੋਂਦ ਹੈ। ਨਵੀਂ ਖੇਤੀ ਨੇ ਲਖਾਂ ਟਣ ਅਨਾਜ ਪੈਦਾ ਕਰਕੇ ਭੁਖ ਮਰੀ ਤਾਂ ਦੂਰ ਕਰ ਦਿਤੀ ਪਰ ਪੰਜਾਬੀ ਆਪ ਖੁਦ ਬੀਮਾਰੀਆਂ ਵਿਚ ਜਕੜੇ ਗਏ।ਆਪਣਾ ਵਿਰਾਸਤੀ ਖਾਣ -ਪੀਣ ਭੁਲਕੇ ਬਰਗਰ,ਕੋਕਾਕੋਲਾ ਪੀਣ ਲਗ ਪਏ। ਫੋਰਮ ਵਲੋਂ ਸਿਫਾਰਸ਼ ਕੀਤੀ ਗਈ ਹੈ ਕਿ ਸਰਕਾਰ ਆਪਣੇ ਸਿਹਤ ਵਿਭਾਗ ਰਾਹੀਂ ਸੂਬੇ ਦੇ ਲੋਕਾਂ ਵਿਚ ਪੌਸ਼ਟਿਕ ਖੁਰਾਕ ਦਾ ਪ੍ਰਚਾਰ ਕਰੇ।

ਗੰਭੀਰ ਵਿਚਾਰ ਵਟਾਂਦਰੇ ਲਈ ਅੱਜ ਦੀ ਮੀਟਿੰਗ ਵਿਚ ਹੇਠ ਲਿਖੇ ਮੈਂਬਰ ਸ਼ਾਮਲ ਹੋਏ-
ਅਭਿਨਾਸ਼ ਮੋਹਾਨੇ ਸਾਬਕਾ ਡੀ ਜੀ ਪੀ
ਕੁਲਬੀਰ ਸਿੰਘ ਸਿਧੂ,ਸਾਬਕਾ ਕਮਿਸ਼ਨਰ
ਜੀ ਐਸ ਪੰਧੇਰ ,ਸਾਬਕਾ ਡੀ ਜੀ ਪੀ
ਇਕਬਾਲ ਸਿੰਘ ਸਿਧੂ,ਸਾਬਕਾ ਡੀ ਸੀ
ਬ੍ਰਿਗੇਡੀਅਰ ਜੀ ਜੇ ਸਿੰਘ
ਬ੍ਰਿਗੇ. ਹਰਵੰਤ ਸਿੰਘ
ਬ੍ਰਿਗੇ.ਐਮ ਐਸ ਡੁਲਟ
ਜੀ ਕੇ ਸਿੰਘ ਧਾਲੀਵਾਲ
ਡਾ.ਕਰਮਜੀਤ ਸਿੰਘ ਸਰਾਂ
ਅਮਰ ਸਿੰਘ ਚਾਹਲ
ਗੁਰਬੀਰ ਸਿੰਘ ਸੰਧੂ
ਕਰਨਲ ਐਮ ਐਸ ਗੁਰੋਂ
ਪਰਵਿੰਦਰ ਸਿੰਘ ਵੜੈਚ
ਜਰਨੈਲ ਸਿੰਘ

 

 

Kirti Kisan Forum sends recommendations for new agriculture policy of Punjab

After a special meeting of the Kirti Kisan Forum (KKF) held on Tuesday at Shaheed Udham Singh Bhavan in Chandigarh under the chairmanship of Padmashri RI Singh, members of the forum sent suggestions to the Punjab government for the formulation of new agricultural policy.

During the meeting, it was unanimously said that there is a need for land reforms to make the agriculture of present Punjab on par with modern times. Some time ago, the committee formed by the government on this subject had also sent written recommendations in the year 2019, but these could not be implemented. The forum has asked to bring improvements based on these recommendations. The holdings are so small and scattered that every farmer hesitates to invest capital which is the need of the hour to break the prevailing stagnation in the farm sector.

The green revolution made farmers of Punjab productive but did not teach them how to market their produce by making it valuable through processing. The forum has recommended that farmers in every block should be trained to add value to their produce and adequate arrangements should be made for marketing.

To end the persisting shortage of food grains in the country and for national food security, Punjab has been growing crops that were not suitable for the state’s climate. Reckless use of pesticides made the ground water and air toxic. Chemical fertilizers were used to increase yield. The forum has recommended that crops which are suitable for the climate of the state should be promoted. The area under paddy should be reduced to half in the next few years. Cultivation of oilseeds and pulses should be encouraged. An expert committee should be formed to identify suitable crops.

Punjab’s farmers and farmers can breathe easy only if their produce goes to the international market by road. Grains, vegetables, and fruits can easily reach Central Asian and Caucasian (ex-Soviet) countries through the western border. If perishable products are transported by air to the Middle East, farmers will start growing vegetables and flowers on their own. The same emphasis that we are now putting on diverse agriculture should be put on opening the international borders for trade.

Natural and organic farming should be encouraged. As the overuse of pesticides and chemical fertilizers are having adverse effects on the health of Punjabis, there is a need to save underground water and air from toxic substances. Most of the population of Punjab depends on agriculture. Due to the stagnation of agricultural produce and decrease in income, there is a feeling of despair among the farmers. Interest-free loans should be given to farmers for taking up ancillary businesses so that the excess burden of agriculture can be reduced and the frustration spreading among the youth can be reversed.

Although co-operative farming could not gain a foothold among the farmers in the past, the only way to reduce the cost of agriculture in Punjab and increase the income of the farmers is to make the co-operative movement a success. The cooperative farming societies should be taken out of the government’s control and made into real cooperatives, which should be managed by the farmers themselves. Co-operative farming and processing/marketing societies should be revived.

In a state where the physical and mental health of most of the people is related to agriculture, the failure of the agricultural system can disrupt the social order. The main reason for the spread of cancer, and heart diseases is because of lack of nutritious food. Forgetting their traditional food and drink, they started drinking Coca-Cola and eating fast foods. The forum has recommended that the government through its health department should promote nutritious diet among the people of the state.

The following members joined today’s meeting for serious discussion: Abhinash Mohane, Ex DGP; Kulbir Singh Sidhu, former commissioner; GS Pandher, former DGP; Iqbal Singh Sidhu, former DC; Brigadier GJ Singh; Brig. Harwant Singh; Brig.MS Dulat;GK Singh Dhaliwal ;Dr. Karamjit Singh Sra; Amar Singh Chahal, former IG, Gurbir Singh Sandhu, former Olympian; Colonel MS Guron; Parvinder Singh Warach and Jarnail Singh.