🙏 ਭਰਾਵੋ ਤੇ ਭੈਣੋ 🙏

ਪੰਜਾਬ ਦੇ ਜਿਊਣ- ਮਰਨ ਜਿਹੇ ਭਾਂਬੜ ਬਣ ਚੁੱਕੇ ਮਸਲਿਆਂ ਸਬੰਧੀ “ ਚਿੜੀਆਂ ਦੀ ਮੌਤ ਤੇ ਗਞਾਰਾਂ ਦਾ ਹਾਸਾ “ ਜਿਹੇ ਬੇਲੋੜੇ ਬਹਿਸ- ਮੁਬਾਹਸੇ ਵਿਚ ਅੱਜ ਭਗਵੰਤ ਮਾਨ ਜਿੱਤ ਗਿਆ , ਦੂਸਰੀਆਂ ਪਾਰਟੀਆਂ ਦਾ ਮੂੰਹ ਕਾਲਾ ਹੋਇਆ ; ਪਰ ਪੰਜਾਬ ਹਾਰ ਗਿਆ ।

“ਪਰ ਇਤਿਹਾਸ ਵਿਚ ਕਈ ਵਾਰ ਅੰਤ ਨੂੰ ਜਿੱਤ ਸਗੋਂ ਹਾਰ ਬਣ ਜਾਂਦੀ ਹੈ ਅਤੇ ਹਾਰ ਬਲਕਿ ਜਿੱਤ ਸਾਬਿਤ ਹੋ ਜਾਂਦੀ ਹੈ “। ਮਿਸਾਲ ਵਜੋਂ ਅਸ਼ੋਕ ਮਹਾਨ ਕਲਿੰਗਾ ਦੀ ਲੜਾਈ ਜਿੱਤ ਕੇ ਵੀ ਹਾਰ ਗਿਆ ਸੀ ਅਤੇ ਮਹਾਨ ਪੋਰਸ
ਬਹਿਰਹਾਲ ਸਿਕੰਦਰ ਤੋਂ ਹਾਰ ਕੇ ਞੀ ਜਿੱਤ ਗਿਆ ਸੀ ॥ ਫਿਰ ਅਕਸਰ ਹੀ ਹੁੰਦਾ ਹੈ ਕਿ ਆਖੀਰ ਨੂੰ ਲੜਾਈ-ਭਿੜਾਈ ਦਾ ਫੈਸਲਾ “ ਮਰੇ ਪਏ ਹਾਰੇ ਉੱਤੇ ਜੇਤੂ ਦਾ ਮਰ ਕੇ ਡਿਗਣ ਸਮਾਨ ਬਣ ਜਾਂਦਾ ਹੈ”।ਉਦਾਹਰਣ ਵਜੋਂ ਮੰਨਣਾ ਹੀ ਪਵੇਗਾ ਕਿ ਦੋਨੋਂ ਸੰਸਾਰ ਜੰਗਾਂ ਦਾ ਹਸ਼ਰ “Dying over the Dead“ ਬਰਾਬਰ ਹੀ ਸਾਬਿਤ ਹੋਇਆ ਸੀ ॥

ਹੁਣ ਫੇਰ ਇਤਿਹਾਸ ਆਪਣੇ- ਆਪ ਨੂੰ ਦੁਹਰਾਉਂਦਾ ਦਿਸਦਾ ਹੈ ਕਿਉਂਕਿ ਰਣਜੀਤ ਸਿੰਘ ਦੇ ਸਿੱਖ ਰਾਜ ਦੇ ਖੁੱਸਣ ਲਈ ਕਈ ਬਦਨਾਮ ਕਈ ਆਗੂਆਂ ਵਿੱਚੋਂ ਐਂਗਲੋ – ਸਿੱਖ ਲੜਾਈ ਦੇ ਇੱਕ ਫਰੀਦਕੋਟੀਏ ਰਾਜੇ “ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ “ ਵਾਲੇ ਸਮੇਂ ਵਾਂਗ “ ਪੰਜਾਬ ਸਿਹੁੰ “ ਕਥਿਤ ਤੌਰ ‘ ਤੇ ਆਪਣਿਆਂ ਵਿੱਚ ਹੀ ਆਪਸੀ ਫੁੱਟ ਅਤੇ ਬਹੁਤ ਸਾਰੇ “ ਡੋਗਰਿਆਂ ਸਮਾਨ ਗਦਾਰਾਂ ਕਰਕੇ ਦਿੱਲੀ ਦਰਬਾਰ ਦੇ ਦਬਾਅ ਹੇਠ ਬਲੀ ਦਾ ਬੱਕਰਾ ਬਣਨ ਜਾ ਰਿਹਾ ਹੈ ।
ਇੱਥੋਂ ਤੱਕ ਕਿ ਹੁਣ ਤਾਂ ਮੇਰੇ ਵਰਗੇ ਸੇਵਾ ਨਿਵਰਿਤ ਸਾਥੀ ,ਬਹੁਤੇ ਕੁਰਸੀ ਗੁਆਈ ਬੈਠੇ ਕਥਿਤ ਪੰਜਾਬ ਹਿਤੈਸ਼ੀ ਆਗੂ , ਅਤੇ ਕਿਸਾਨ ਤੇ ਕਿਰਤੀ ਜਥੇਬੰਦੀਆਂ ਵੀ ਸਿਆਸੀ ਪ੍ਰਭੂਸਤਾ ਪ੍ਰਾਪਤੀ ਦੀ ਸਾਖਸ਼ਾਤ ਹਿਰਸ ਪਾਲ ਰਹੀਆਂ ਹਨ ॥ਜੰਤਾਂ ਤੇ ਕਿਰਤੀ -ਕਿਸਾਨ ਸਭ ਕੁਝ ਦੇਖਦੇ- ਸਮਝਦੇ ਹੋਏ ਵੀ , ਖੁਦ ਲਿਆਂਦੇ “ ਬਦਲਾਅ “ ਤੋਂ ਪਰੇਸ਼ਾਨ ਹੋਏ ਸਹਿਮੇ ਤੇ ਡਰੇ ਖਲੋਤੇ ਹਨ । ਸੰਪੰਨ ਤੇ ਸਹਿੰਦੇ ਲੋਕ ਸਰਮਾਏਦਾਰੀ ਤੇ ਤਾਨਸ਼ਾਹੀ ਦੇ ਜਲੌਆਂ ਵੱਲ ਧਾਈ ਪਾ ਕੇ ਸਹਿਮਤੀ ਦੇ ਰਹੇ ਹਨ ।ਰੱਬ ਮਿਹਰ ਕਰੇ ,ਬੇਸ਼ਕ ਬੁੱਧੀਜੀਵੀ ਤੇ ਨੈਣ- ਪ੍ਰਾਣ ਰੱਖਦੇ “ਆਟੇ ਵਿੱਚ ਲੂਣ ਬਰਾਬਰ “ ਕੇ. ਕੇ. ਐਫ਼ ਵਰਗੇ ਗਰੁਪਾਂ ਵਿੱਚੋਂ ਵੀ ਕੁਝ ਕੁ ਬੋਪਾਰਾਏ ਵਰਗੇ ਸੱਜਣ “ ਹਾਅ ਦਾ ਨਾਹਰਾ “ ਤਾਂ ਮਾਰ ਰਹੇ ਹਨ ; ਪਰ ਹਾਲੇ ਵੀ ਬਾਬਾ ਦੀਪ ਸਿੰਘ , ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਜਾਂ ਜਥੇਦਾਰ ਫੇਰੂਮਾਨ ਵਰਗਾ ਕੋਈ ਵੀ ਨਹੀਂ ਦਿਸ ਰਿਹਾ । ਸਮਾਜ ਦੇ ਧਾਰਮਿਕ ਆਗੂ ਤੇ ਕੁਰਸੀ ਰਹਿਤ ਸਿਆਸੀ ਆਗੂ ਵੀ ਇੱਕ ਪੰਜਾਬੀ ਅਖਾਣ “ ਪਿੰਡ ਉਜੜਿਆ ਜਾਏ ਤੇ ਕਮਲ਼ੀ ਨੂੰ ਗੁਹਾਰੇ ਪੱਥਣ ਦੀ ਪਈ ਅਨੁਸਾਰ ਪੰਜਾਬ ਦੇ ਮਸਲਿਆਂ ਨੂੰ ਲਾਂਭੇ ਰੱਖਕੇ “ ਗੋਲਕਾਂ ਦੀ ਲੜਾਈ” ਤੇ ਕੁਰਸੀਆਂ ਭਾਲਣ ਦੀ ਦੌੜ ਵਿੱਚ ਰੁੱਝੇ ਪਏ ਹਨ ॥

ਖੈਰ ! ਇੰਨਾ ਹਾਲਾਤਾਂ ਵਿੱਚ ਗਿਣਤੀ-ਮਿਣਤੀ ਦੇ ਪੰਜਾਬ ਤੇ ਪੰਜਾਬੀਅਤ ਸਬੰਧੀ ਚਿੰਤਾਤੁਰ ਸੱਜਣਾਂ ਦੀ ਦਰਗਾਹ ਵਿਚ ਤਾਂ ਬੇਸ਼ਕ ਘਾਲਿ ਥਾਇ ਪੈ ਜਾਵੇ ਪਰ ਇਸ ਜਲ਼ੰਦੀ – ਧਰਤੀ ‘ਤੇ ਇੰਨਾ ਦੀ ਕੋਈ ਔਕਾਤ- ਬਿਸਾਤ ਬਣਦੀ ਨਹੀਂ ਲੱਗਦੀ ॥ ਬਹਿਰਹਾਲ , ਲੋੜ ਹੈ ਕਿ ਹਾਕਮਾਂ ਨੂੰ ਰਬੋਂ ਹੀ ਕੋਈ ਦੇਸ਼ ਦੇ ਹਿੱਤ ਵਿਚ ਸੁੱਮਤ ਆ ਜਾਵੇ ਜਾਂ ਅਵਾਮ ਇਕ ਮੁੱਠ ਸਿਰ-ਜੋੜਕੇ ਤੋਬਾ-ਤੋਬਾ ਕਰਦਾ-ਪੁਕਾਰਦਾ ਘਰੋਂ ਨਿਕਲ ਕੇ ਸ਼ਾਹਰਾਹਾਂ ‘ ਤੇ ਚਲ ਪਏ ।

ਇਸ ਪ੍ਰਸੰਗ ਵਿਚ ਖ਼ਾਸ ਕਰਕੇ ਹਾਕਮਾਂ ਤੇ ਲੋਕਾਂ ਨੂੰ ਵਿਦਵਾਨਾਂ ਦੀਆਂ ਬਿਆਨੀਆਂ ਕੁਝ ਕੁ ਅਟਲਾਧੀਆਂ ਸਚਾਈਆਂ ਨੂੰ ਬਿਲਕੁਲ ਹੀ ਸਾਫ਼ ਤੇ ਸਪਸ਼ਟ ਤੌਰ ‘ ਤੇ ਸਮਝਣ ਦੀ ਅਤਿਅੰਤ ਲੋੜ ਹੈ ॥
1. ਯੇ ਜਬਰ ਭੀ ਦੇਖਾ ਹੈ ਤਾਰੀਖ ਕੀ ਨਜ਼ਰੋਂ ਨੇ / ਲਮਹੋਂ ਨੇ ਖ਼ਤਾ ਕੀ ਸਦੀਉਂ ਨੇ ਸਜ਼ਾ ਪਾਈ ॥( ਮੁਜ਼ਫ਼ਰ ਰਜ਼ਮੀ )
2. ਸਿਰਫ਼ ਇੱਕ ਕਦਮ ਉਠਾ ਥਾ ਰਾਹੇ- ਸ਼ੌਕ ਮੇਂ / ਮੰਜ਼ਿਲ ਤਮਾਮ ਉਮਰ ਢੂੰਢਤੀ ਰਹੀ ॥ (ਅਦਮ )
3. ਬੇਬੁਨਿਆਦ ਮਸਲੇ ਅਸੀਂ ਚੁੱਕਦੇ ਹਾਂ ; ਮਸਲੇ ਜਿਹੜੇ ਬੁਨਿਆਦੀ ਉਹ ਟਾਲਦੇ ਹਾਂ ॥( ਜਸਵੰਤ ਕੈਲਵੀ )
4. ਉਜੜੇ ਲੋਗੋਂ ਕੀ ਤਬਾਹੀ ਪੇ ਸਿਆਸਤ ਨਾ ਕਰੋ / ਅਪਨੇ ਪੁਰਖੋਂ ਕੇ ਅਸੂਲੋਂ ਸੇ ਬਗਾਵਤ ਨਾ ਕਰੋ ॥(ਮਨਸੂਰ ਉਸਮਾਨੀ )
5. ਪੂਛ ਰਹੇ ਹੈਂ ਪੇੜੋਂ ਕੇ ਸੌਦਾਗਰ / ਆਬੋ ਹਞਾ ਕੈਸੇ ਜ਼ਹਿਰੀਲ਼ੀ ਹੋ ਜਾਤੀ ਹੈ ॥ ( ਆਲਮ ਖ਼ੁਰਸ਼ੀਦ )
6. ਉਕਾਬੀ ਰੂਹ ਜਬ ਬੇਦਾਰ ਹੋਤੀ ਹੈ ਜਵਾਨੋਂ ਮੇਂ / ਨਜ਼ਰ ਆਤੀ ਹੈ ਉਨ ਕੋ ਅਪਨੀ ਮੰਜ਼ਿਲ ਆਸਮਾਨੋਂ ਮੇੰ ॥ ( ਮੁਹੰਮਦ ਇਕਬਾਲ )
7. ਕਰੀਬੋਂ ਸੇ ਨਾ ਰੱਖ ਉਮੀਦ ਬਹਿਬੂਦੀ ਕੀ ਐ ਦਿਲ / ਕਿ ਨਿਕਾਲਾ ਹੈ ਕਾਂਟਾ ਨਾ਼ਖੁਨੇ ਪਾਅ ਨੇ ਭੀ ॥
8. ਮਾਨਾ ਹਮ ਇਸ ਜਹਾਨ ਕੋ ਗੁਲਸ਼ਨ ਨਾ ਕਰ ਸਕੇ/ ਚਲੋ ਕੁਛ ਖ਼ਾਰ ਕਮ ਕਰ ਗਏ,ਗੁਜ਼ਰੇ ਜਿਧਰ ਸੇ ਹਮ॥ ਮੰਜ਼ਿਲ ਮਿਲੇ ਨਾ ਮਿਲੇ, ਮੁਝੇ ਇਸ ਕਾ ਗ਼ਮ ਨਹੀਂ/ ਮੰਜ਼ਿਲ ਕੀ ਜੁਸਤਜੂ ਮੇਂ , ਮੇਰਾ ਕਾਰਞਾਂ ਤੋ ਹੈ ॥ ( ਇਕਬਾਲ )
9. ਬਹਿਰਹਾਲ ! ਉਨ ਕਾ ਜੋ ਫ਼ਰਜ਼ ਹੈ, ਵੋ ਅਹਿਲੇ ਸਿਆਸਤ ਜਾਨੇ/ ਮੇਰਾ ਪੈਗ਼ਾਮ ਮੁਹੱਬਤ ਹੈ, ਜਹਾਂ ਤੱਕ ਪਹੁੰਚੇ॥ ( ਜਿਗਰ ਮੁਰਾਦਾਬਾਦੀ )

ਖੈਰ ! ਰੱਬ ਰਾਖਾ ਹੀ ਬਹੁੜੀ ਕਰੇ ॥

 

 

 

ਬਿਨਵੰਤ : ਕੁਲਬੀਰ ਸਿੰਘ ਸਿੱਧੂ