ਕਿਰਤੀ ਕਿਸਾਨ ਫੋਰਮ ਵਲੋਂ ਸ਼ਹੀਦ ਊਧਮ ਸਿੰਘ ਭਵਨ ਚੰਡੀਗੜ੍ਹ ਵਿਖੇ ਸਮੂਹ ਮੈਂਬਰਾਂ ਦੀ ਹਾਜ਼ਰੀ ਵਿਚ ਅਜ ਸ੍ ਸਵਰਨ ਸਿੰਘ ਬੋਪਾਰਾਏ ਅਤੇ ਸ੍ ਆਰ ਆਈ ਸਿੰਘ ਵਲੋਂ kirtikisanforum.com ਦਾ ਉਦਘਾਟਨ ਕੀਤਾ ਗਿਆ।ਖੇਤੀਬਾੜੀ ਅਤੇ ਦਿਹਾਤ ਨਾਲ ਜੁੜੇ ਸਾਰੇ ਮਸਲਿਆਂ ਦੇ ਡਿਜੀਟਲ ਹਲ ਲਈ ਵੈਬਸਾਈਟ ਇਕ ਵਡਾ ਮੀਲ ਪੱਥਰ ਸਾਬਤ ਹੋਵੇਗੀ। ਆਈ ਟੀ ਨਾਲ ਜੁੜੇ ਮਾਹਿਰਾਂ ਦੀ ਮਦਤ ਨਾਲ ਖੇਤੀ ਬਾੜੀ ਦੀਆਂ ਸਾਰੀਆਂ ਸਮਸਿਆਵਾਂ ਦੇ ਹਲ ਲਈ ਸਮਗਰੀ ਤਿਆਰ ਕਰਕੇ ਵੈਬਸਾਈਟ ਤੇ ਪਾਏ ਜਾਣ ਨਾਲ ਬਿਨਾ ਕਿਸੇ ਲਾਗਤ ਤੋਂ ਕਿਸਾਨਾਂ ਨੂੰ ਦਰਪੇਸ਼ ਸਮਸਿਆਵਾਂ ਦਾ ਸਮਾਧਾਨ ਸੰਭਵ ਹੋ ਸਕੇਗਾ।
ਫੋਰਮ ਦੀ ਮੀਟਿੰਗ ਦੀ ਪਰਧਾਨਗੀ ਕਰਦਿਆਂ ਸਵਰਨ ਸਿੰਘ ਬੋਪਾਰਾਏ ਅਤੇ ਆਰ ਆਈ ਸਿੰਘ ਵਲੋਂ ਸਾਂਝੇ ਤੌਰ ਤੇ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਕਿ ਓਹ ਕੇ ਕੇ ਐਫ ਵੈਬਸਾਈਟ ਨਾਲ ਜੁੜ ਕੇ ਖੇਤੀ ਖੇਤਰ ਦੀਆਂ ਮੁਸ਼ਕਲਾਂ ਦੇ ਹਲ ਲਈ ਆਪਣੇ ਜਨਤਕ ਤਜ਼ਰਬੇ ਦੇ ਅਧਾਰ ਤੇ ਯੋਗਦਾਨ ਪਾਉਣ। ਕਿਸਾਨ ਅੰਦੋਲਨ ਦੌਰਾਨ ਬੁਧੀਜੀਵੀਆਂ ਅਤੇ ਲੇਖਕਾਂਵਲੋਂ ਪਾਏ ਯੋਗਦਾਨ ਨੂੰ ਵੈਬਸਾਈਟ ਤੇ ਉਜਾਗਰ ਕਰਨ ਅਤੇ ਧਰਾਤਲ ਤੇ ਕਿਸਾਨਾਂ ਨਾਲ ਜੁੜ ਕੇ ਓਨਾਂ ਦੀਆਂ ਤਕਲੀਫਾਂ ਦੇ ਹਲ ਲਈ ਸੁਝਾਓ ਦੇਣ। ਓਨਾਂ ਇਹ ਵੀ ਕਿਹਾ ਕਿ ਸੂਚਨਾਂ ਤਕਨੀਕ ਦੇ ਯੁਗ ਵਿਚ ਖੇਤੀ ਨੂੰ ਚੰਗਾ ਧੰਦਾ ਬਨਾਓਣ ਲਈ ਬੀਜਾਂ ਤੋਂ ਲੈ ਕੇ ਮੰਡੀਕਰਨ ਤਕ ਕਿਸਾਨਾਂ ਦੀ ਅਗਵਾਈ ਕਰਨ।
ਫੋਰਮ ਦੀ ਇਸ ਵਿਸੇਸ਼ ਮੀਟਿੰਗ ਵਿਚ ਕਿਸਾਨ ਨੇਤਾ ਬਲਵੀਰ ਸਿੰਘ ਰਾਜੇਵਾਲ ਵੀ ਸ਼ਾਮਲ ਹੋਏ।ਵੈਬਸਾਈਟ ਦੀ ਸ਼ੁਰੂਆਤ ਅਤੇ ਫੋਰਮ ਦੇ ਯਤਨਾਂ ਦੀ ਸਲਾਘਾ ਕਰਦਿਆਂ ਓਨਾਂ ਉਮੀਦ ਪ੍ਰਗਟਾਈ ਕਿ ਪੰਜਾਬ ਦੀ ਕਿਸਾਨੀ ਦੀ ਦਸ਼ਾ ਅਤੇ ਦਿਸ਼ਾ ਸੁਧਾਰਨ ਲਈ ਆਪਣੇ ਯਤਨਾਂ ਨੂੰ ਹੋਰ ਤੇਜ਼ ਕਰਦੇ ਰਹਿਣਗੇ।
ਮੀਟਿੰਗ ਵਿਚ ਹਾਜ਼ਰ ਮੈਂਬਰਾਂ ਵਲੋਂ ਪੰਜਾਬ ਦੇ ਪਾਣੀਆਂ ਨੂੰ ਸੰਭਾਲਣ ਤੇ ਜੋਰ ਦਿਤਾ ਗਿਆ। ਹਰ ਸਾਲ ਧਰਤੀ ਹੇਠਲੇ ਪਾਣੀ ਦਾ ਲਗਾਤਾਰ ਡਿਗਦਾ ਪਧਰ ਆਓਂਦੇ ਸਾਲਾਂ ਵਿਚ ਪੰਜਾਬ ਨੂੰ ਬੰਜਰ ਬਣਾ ਦੇਵੇਗਾ।ਸਮੂਹ ਮੈਂਬਰਾਂ ਵਲੋਂ ਕਿਰਤੀ ਕਿਸਾਨਾਂ ਦੀ ਹਾਲਤ ਸੁਧਾਰਨ ਲਈ ਵਿਤੋਂ ਵਧ ਯੋਗਦਾਨ ਪਾਓਣ ਦਾ ਭਰੋਸਾ ਦਿਤਾ ਗਿਆ। ਅਜ ਦੀ ਮੀਟਿੰਗ ਵਿਚ,ਡੀ ਐਸ ਬੈਂਸ,ਕੁਲਬੀਰ ਸਿੰਘ ਸਿਧੂ, ਇਕਬਾਲ ਸਿੰਘ ਸਿਧੂ,ਜੀ ਕੇ ਸਿੰਘ ਧਾਲੀਵਾਲ, ਕਰਮਜੀਤ ਸਿੰਘ ਸਰਾਂ,ਹਰਕੇਸ਼ ਸਿੰਘ ਸਿਧੂ,ਸਰਬਜੀਤ ਸਿੰਘ ਧਾਲੀਵਾਲ, ਬ੍ਰਿਗੇ. ਹਰਵੰਤ ਸਿੰਘ, ਐਮ ਐਸ ਡੁਲਟ, ਐਚ ਐਸ ਬਰਾੜ,ਐਚ ਐਸ ਗੁਰੋਂ,ਹਰਬੰਸ ਕੌਰ ਬਾਹੀਆ, ਜੇ ਐਸ ਗਿਲ,ਐਨ ਐਸ ਹੀਰ,ਅਵਤਾਰ ਸਿੰਘ ਹੀਰਾ,ਪਰਮਿੰਦਰ ਸਿੰਘ ਗਿੱਲ ਹਾਜ਼ਰ ਸਨ।