ਸਾਡੇ ਕਿਰਸਾਨਾਂ ਦੇ ਘਰ ਜੰਮਿਆ ਦੇ,
ਕੋਈ ਦੁੱਖ ਸੁਣਲੋ ਆਣ,ਬਥੇਰੇ ਵੇ|
ਨਿੱਤ ਮਿੱਟੀ ਵਿੱਚ ਮਿੱਟੀ, ਹੁੰਦੇ ਆਂ,
ਸ਼ਾਮੀ ਘਰ ਮੁੜਦੇ ਰੋਜ, ਹਨੇਰੇ ਵੇ।
ਅਸਾਡੀ ਹੋਣੀ ਵੀ ਸਾਥੋਂ ਰੁੱਸ ਗਈ ਐ,
ਉਤੋਂ ਸਿਰ ਤੇ ਕਰਜੇ,ਚੜੇ ਘਨੇਰੇ ਵੇ |
ਪੋਹ ਦੀਆਂ ਸੀਤਲ ਪੌਣਾ ਹਾੜੂ ਧੁੱਪਾਂ,
ਸੱਪ ਡੱਸਦੇ ਨੇ, ਤੇ ਕੰਡੇ, ਗੱਡਦੇ ਨੇ।
ਖੇਤੀ ਉੱਤੇ ਮਾਰ ਪਵੇ,ਹੜ੍ਹ, ਕੀੜੇ ਦੀ,
ਨਾ ਸ਼ਾਹ,ਨਾ ਕਰਜੇ,ਪਿੱਛਾ ਛੱਡਦੇ ਨੇ।
ਕਿਤੇ ਘਰ ਚ ਬੁੱਢੀ ਮਾ,ਬਿਮਾਰ ਪਈ,
ਕਿਤੇ ਹੈ,ਧੀ ਦਾ ਡੋਲਾ, ਤਿਆਰ ਖੜਾ।
ਕਿਤੇ ਸੂਏ ਪਈ, ਮੱਝ ਹੈ ਮਰ ਜਾਂਦੀ,
ਕਿੱਤੇ ਹੈ, ਗਭਰੂ ਪੁੱਤ, ਲਾਚਾਰ ਬੜ੍ਹਾ|
ਨਾ ਰੱਬ ,ਨਾ ਹੋਣੀ , ਤੇ ਨਾ ਸਰਕਾਰਾ,
ਬਾਂਹ ਫੜਦੀਆਂ, ਨੀਤੀਆਂ ,ਮਾਰੂ ਨੇ।
ਕੱਲ ਬਾਪੂ , ਖ਼ੁਦਕੁਸ਼ੀ ਕਰ ਚੱਲਿਆ,
ਪਰਚੇ ਲਾਤੇ ਬੇਂਕਾ ਤੇ , ਸ਼ਾਹੂਕਾਰਾਂ ਨੇ।
ਦੁੱਖੀ ਹੋ ਕੇ, ਕਾਮੇ ਸੀਰੀ ਭੱਜ ਨਿਕਲੇ,
ਜੱਟਾ ਕਿਤੇ ਹੜ੍ਹ ਮਾਰੇ, ਕਿਤੇ ਸੋਕਾ ਵੇ।
ਸਾਡਾ ਦੁੱਖ ਇੱਕ ਹੋਵੇ ਤਾਂ ਦੱਸ ਦੇਈਏ,
ਪੂਰੀ ਹੀ ਜਿੰਦ ਦੁਖਦ ਕਹਾਣੀ ਲੋਕਾ ਵੇ |
– By
ਡਾ. ਹਰਕੇਸ਼ ਸਿੰਘ ਸਿੱਧੂ
ਸਾਬਕਾ ਡੀਸੀ ਸੰਗਰੂਰ